Surjit Patar at Punjab Arts Council
Surjit Patar at Punjab Arts Council

ਛਤਰੀਆਂ – ਸਵਰਨਜੀਤ ਸਵੀ

ਛਤਰੀਆਂ

   ਰਿਸ਼ਤਿਆਂ ਦੀਆਂ

    ਮੁਹੱਬਤ ਦੀਆਂ

         ਯਾਰੀਆਂ

          ਰਹਿਨੁਮਾਈਆਂ

ਨਿੱਘ ਦੀਆਂ

   ਕਿਲਕਾਰੀਆਂ

     ਦੁਆਵਾਂ-ਸਦਾਵਾਂ

      ਜਿਉਣ ਦੀਆਂ ਸ਼ੁਆਵਾਂ

ਰਹਿੰਦੀਆਂ ਸਿਰਾਂ ਤੇ

     ਦਿਲਾਂ ‘ਚ

     ਮਨਾਂ ਦੇ ਤਹਿਖ਼ਾਨਿਆਂ ‘ਚ

ਬਚਾਉਂਦੀਆਂ

    ਧੁੱਪਾਂ ਤੋਂ

ਰੱਖਦੀਆਂ

      ਠੰਡੀ ਛਾਂ ਹੇਠ

       ਨਿੱਘ ਦੀ ਬੁੱਕਲ਼ ‘ਚ 

ਛੱਤਰੀਆਂ

    ਮਾਂਵਾਂ ਹੁੰਦੀਆਂ

         ਜ਼ਰੂਰੀ ਨਹੀਂ ਦਿਸਣ

ਛਤਰੀਆਂ

    ਪ੍ਰਤੱਖ ਛਾਂ

     ਸੂਖਮਤਾ ਦਾ ਅਨੁਭਵ

                  ਰਹਿੰਦਾ ਅੰਗ ਸੰਗ

                   ਸਦਾ ਰੁਮਕਦੀ ਵਾ ਵਾਂਗ…

Comments

No comments yet. Why don’t you start the discussion?

Leave a Reply

Your email address will not be published. Required fields are marked *