ਸੁਰਜੀਤ ਪਾਤਰ ਦੀ ਦੂਜੀ ਬਰਸੀ ਕਨੇਡਾ ਵਿੱਚ ਮਨਾਈ ਗਈ

ਸੁਰਜੀਤ ਪਾਤਰ ਦੀ ਦੂਜੀ ਬਰਸੀ ਕਨੇਡਾ ਵਿੱਚ ਮਨਾਈ ਗਈ

(ਬਰੈਂਪਟਨ) ਪੰਜਾਬੀ ਦੇ ਮਸ਼ਹੂਰ ਸ਼ਾਇਰ, ਮਰਹੂਮ ਪਦਮ ਸ੍ਰੀ ਡਾ: ਸੁਰਜੀਤ ਪਾਤਰ ਨੂੰ ਓਹਨਾਂ ਦੀ ਦੂਸਰੀ ਬਰਸੀ ਦੇ ਮੌਕੇ ਸ਼ਰਧਾਂਜਲੀ ਦੇਣ ਲਈ ਵਿਸ਼ਵ ਪੰਜਾਬੀ ਭਵਨ ਵਿੱਚ ਪਾਤਰ ਦੀਆਂ ਰਚਨਾਵਾਂ ਦਾ ਗਾਇਨ ਕੀਤਾ ਗਿਆ।


ਇਹ ਸਮਾਗਮ ਪਿਛਲੇ 26 ਸਾਲਾਂ ਤੋਂ ਪ੍ਰਸਾਰਿਤ ਹੁੰਦੇ ਆ ਰਹੇ ਰੇਡੀਓ ਪ੍ਰੋਗਰਾਮ ਸਰਗਮ ਅਤੇ ਵਿਸ਼ਵ ਪੰਜਾਬੀ ਸਭਾ ਵੱਲੋਂ ਸਾਂਝੇ ਤੌਰ `ਤੇ ਅਯੋਜਤ ਕੀਤਾ ਗਿਆ, ਜਿਸ ਵਿੱਚ ਗ੍ਰੇਟਰ ਟੋਰਾਂਟੋ ਇਲਾਕੇ ਦੇ ਸਾਹਿਤਕ ਅਤੇ ਸੰਗੀਤ ਪ੍ਰੇਮੀਆਂ ਨੇ ਭਰਵੀਂ ਹਾਜ਼ਰੀ ਲਗਵਾਈ। ਸੁਰਜੀਤ ਪਾਤਰ ਦੀ ਕਲਮ ਵਿੱਚੋਂ ਨਿਕਲੀਆਂ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਨੂੰ ਬੜੇ ਹੀ ਸੁਰੀਲੇ ਕਲਾਕਾਰਾਂ ਨੇ ਆਪਣੇ ਅੰਦਾਜ਼ ਵਿੱਚ ਗਾ ਕੇ ਖੂਬ ਸ਼ਲਾਘਾ ਖੱਟੀ।


ਪਾਤਰ ਦੀਆਂ ਰਚਨਾਵਾਂ ਦਾ ਗਾਇਨ ਹਰਜੀਤ ਸਿੰਘ ਪਾਬਲਾ, ਸੁਖਦੇਵ ਸੁੱਖ, ਇਕਬਾਲ ਬਰਾੜ, ਡਾ: ਸੁਖਨੈਨ, ਡਾ: ਦਰਸ਼ਨਦੀਪ ਅਤੇ ਹਰਜੀਤ ਬਾਜਵਾ ਵੱਲੋਂ ਕੀਤਾ ਗਿਆ। ਇਸ ਸੰਗੀਤਕ ਸਮਾਗਮ ਵਿੱਚ ਤਬਲੇ ਉਪਰ ਸਾਥ ਦੇਣ ਲਈ ਸੁਰਜੀਤ ਪਾਤਰ ਦੇ ਭਤੀਜੇ (ਉਪਕਾਰ ਸਿੰਘ ਦੇ ਫ਼ਰਜ਼ੰਦ) ਸਵਰਾਜ ਸਿੰਘ ਹਾਜ਼ਰ ਹੋਏ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ, ਵਰਿਆਮ ਸੰਧੂ, ਇੰਦਰਜੀਤ ਸਿੰਘ ਬਲ, ਅਮ੍ਰਿਤ ਢਿੱਲੋਂ, ਸਕੂਲ ਟਰੱਸਟੀ, ਸਤਪਾਲ ਸਿੰਘ ਜੌਹਲ, ਕੁਲਵਿੰਦਰ ਔਜਲਾ, ਭੁਪਿੰਦਰ ਦੁੱਲੇ, ਕੁਲਵਿੰਦਰ ਖੈਹਰਾ, ਸੁਰਜੀਤ ਕੌਰ, ਪ੍ਰਤੀਕ ਸਿੰਘ, ਪਰਮਜੀਤ ਦਿਓਲ, ਪ੍ਰੋ: ਜਗੀਰ ਸਿੰਘ ਕਾਹਲੋਂ, ਦੀ ਟ੍ਰਿਬਿਊਨ ਦੇ ਸਾਬਕਾ ਪੱਤਰਕਾਰ ਵਰਿੰਦਰ ਸਿੰਘ, ਹਰਜੀਤ ਬਾਜਵਾ, ਪਰਮਜੀਤ ਬਿਰਦੀ, ਡਾ: ਲਾਲ ਸਿੰਘ ਬਰਾੜ, ਡਾ: ਟਹਿਲ ਸਿੰਘ ਬਰਾੜ, ਡਾ: ਜਸਵੰਤ ਸਿੰਘ ਕੰਬੋਜ, ਜਗਦੀਪ ਢੱਡਾ, ਅਮਨ ਧਾਰੀਵਾਲ, ਪਰਮਜੀਤ ਢਿੱਲੋਂ, ਉਘੇ ਵਕੀਲ ਹਰਮਿੰਦਰ ਢਿੱਲੋਂ, ਜੋਤੀ ਢਿੱਲੋਂ, ਡਾ: ਰਣਜੀਤ ਸਿੰਘ, ਡਾ: ਦਵਿੰਦਰ ਢਿੱਲੋਂ, ਡਾ: ਭਾਗ ਸਿੰਘ, ਡਾ: ਇਕਬਾਲ ਭੰਗੂ, ਡਾ: ਕਰਨੈਲ ਸਿੰਘ, ਬਲਜਿੰਦਰ ਬਰਾੜ, ਪਰਮਿੰਦਰ ਸਿੰਘ ਦਿਲ, ਸਮਾਜ ਸੇਵੀ ਧਰਮਪਾਲ ਸਿੰਘ ਸੰਧੂ, ਦਲਜੀਤ ਲਾਲੀ, ਮੱਖਣ ਬੈਂਸ, ਮੈਨੀ ਗਰੇਵਾਲ, ਹਰਵਿੰਦਰ ਹੈਰੀ, ਹਰਦਿਆਲ ਸਿੰਘ ਝੀਤਾ, ਡਾ: ਜਗਮੋਹਨ ਸਿੰਘ ਸੰਘਾ, ਸੰਤ ਸਿੰਘ ਸੇਖੋਂ ਦੇ ਭਤੀਜੇ ਜਗਮੋਹਨ ਸਿੰਘ ਸੇਖੋਂ ਸ਼ਾਮਿਲ ਹੋਏ।


ਸਟੇਜ ਦੀ ਕਾਰਵਾਈ ਬੜੇ ਨਿਪੁੰਨ ਤਰੀਕੇ ਨਾਲ਼ ਰੇਡੀਓ ਸਰਗਮ ਦੀ ਸੰਚਾਲਕ ਸੰਦੀਪ ਕੌਰ ਨੇ ਨਿਭਾਈ ਅਤੇ ਸੁਰਜੀਤ ਪਾਤਰ ਦੀਆਂ ਚੋਣਵੀਆਂ ਗ਼ਜ਼ਲਾਂ ਦੇ ਕੁਝ ਸ਼ਿਅਰ ਸਰੋਤਿਆਂ ਨਾਲ਼ ਸਾਂਝੇ ਕੀਤੇ। ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਨੇ ਪੰਜਾਬੀ ਦੀ ਚੜ੍ਹਤ ਲਈ ਦੁਆਵਾਂ ਕਰਦੇ ਹੋਏ ਸੁਰਜੀਤ ਪਾਤਰ ਨੂੰ ਨਿੱਘੀ ਸ਼ਰਧਾਂਜਲੀ ਦਿੰਦਿਆਂ ਹਾਲ ਵਿੱਚ ਹਾਜ਼ਰ ਸਭ ਸਰੋਤਿਆਂ ਦਾ ਧੰਨਵਾਦ ਕੀਤਾ।

Comments

No comments yet. Why don’t you start the discussion?

Leave a Reply

Your email address will not be published. Required fields are marked *